1. ਪਰਿਭਾਸ਼ਾ
2. ਪੰਜਾਬੀ ਭਾਸ਼ਾ ਦਾ ਵਿਕਾਸ
3. ਭਾਸ਼ਾ ਦੀ ਕਿਸਮਾਂ
4. ਭਾਸ਼ਾ ਦੇ ਦਰਜ਼ੇ
5. ਪੰਜਾਬੀ ਭਾਸ਼ਾ ਦੀਆਂ ਉਪ ਭਾਸ਼ਾਵਾਂ
6. ਗੁਰਮੁਖੀ ਵਰਣਮਾਲਾ
- ਭਾਸ਼ਾ ਦੀ ਪਰਿਭਾਸ਼ਾ
ਭਾਸ਼ਾ ਮਨੁੱਖੀ ਸੰਚਾਰ ਦਾ ਸਾਧਨ ਹੈ ਜਿਸ ਵਿੱਚ ਬੋਲਨਾ ਅਤੇ ਲਿਖਣਾ ਦੋਵੇਂ ਸ਼ਾਮਿਲ ਹਨ । ਭਾਸ਼ਾ ਵਿੱਚ ਢਾਂਚਾਗਤ ਅਤੇ ਪਰੰਪਰਾਗਤ ਤਰੀਕੇ ਨਾਲ ਸ਼ਬਦਾਂ ਦੀ ਵਰਤੋਂ ਕੀਤੀ ਜਾਦੀ ਹੈ । ਕਦੇ ਕਦੇ ਭਾਸ਼ਾ ਅਤੇ ਲਿਪੀ ਇੱਕ ਦੂਜੇ ਨਾਲ ਇੱਕ ਸਿੱਧਾ ਰਿਸ਼ਤਾਂ ਸਾਂਝਾ ਨਹੀ ਕਰਦੇ । ਇਹ ਵੀ ਜ਼ਰੂਰੀ ਨਹੀ ਕਿ ਕੋਈ ਸ਼ਖਸ ਭਾਸ਼ਾ ਨੂੰ ਲਿਪੀ ਰਾਹੀ ਸਮਝ ਸਕੇਗਾ । ਭਾਸ਼ਾ ਅਤੇ ਲਿਪੀ ਦਾ ਇਖਤਿਆਰੀ ਸਬੰਧ ਹੈ । ਕੋਈ ਵੀ ਭਾਸ਼ਾ ਕਿਸੇ ਵੀ ਲਿਪੀ ਵਿੱਚ ਲਿਖੀ ਜਾ ਸਕਦੀ ਹੈ ਅਤੇ ਸਾਰੀਆ ਭਸ਼ਾਵਾਂ ਇੱਕੋ ਲਿਪੀ ਵਿੱਚ ਲਿਖੀਆਂ ਜਾ ਸਕਦੀਆਂ ਹਨ ।
ਭਾਰਤੀ ਉਪ-ਮਹਾਂਦੀਪ ਦੀਆਂ ਭਾਸ਼ਾਵਾਂ ‘ਚਾਰ ਭਾਸ਼ਾਂ’ ਪਰਿਵਾਰਾਂ ਨਾਲ ਸਬੰਧਤ ਹਨ : ਇੰਡੋ-ਯੂਰਪੀਅਨ, ਦ੍ਰਾਵਿੜ, ਮੋਨ-ਖਮੇਰ, ਅਤੇ ਚੀਨ-ਤਿੱਬਤੀ।
ਦੱਖਣੀ ਭਾਰਤ ਦੀਆਂ ਭਾਸ਼ਾਵਾਂ ਮੁੱਖ ਤੌਰ ‘ਤੇ ਦ੍ਰਾਵਿੜ ਪਰਿਵਾਰ ਵਿੱਚੋਂ ਹਨ । ਆਸਾਮ ਅਤੇ ਪੂਰਬੀ ਭਾਰਤ ਦੇ ਦੋ ਹੋਰ ਹਿੱਸਿਆਂ ਵਿੱਚ ਕੁਝ ਨਸਲੀ ਸਮੂਹ ਮੋਨ-ਖਮੇਰ ਸਮੂਹ ਦੀਆਂ ਭਾਸ਼ਾਵਾਂ ਬੋਲਦੇ ਹਨ । ਉੱਤਰੀ ਹਿਮਾਲੀਅਨ ਖੇਤਰ ਅਤੇ ਬਰਮਾ ਦੀ ਸਰਹੱਦ ਦੇ ਨੇੜੇ ਦੇ ਲੋਕ ਚੀਨੀ-ਤਿੱਬਤੀ ਭਾਸ਼ਾਵਾਂ ਬੋਲਦੇ ਹਨ ।
‘ਪੰਜਾਬੀ’ ਭਾਸ਼ਾ ਪੰਜਾਬ ਵਿੱਚ ਬੋਲੀ ਜਾਂਦੀ ਹੈ । ਪੰਜਾਬੀ ਸ਼ਬਦ ਫਾਰਸੀ ਭਾਸ਼ਾ ਦਾ ਸ਼ਬਦ ਹੈ।ਇਹ ਮੰਨਿਆ ਜਾਂਦਾ ਹੈ ਕਿ ਪਹਿਲੀ ਵਾਰ ਪੰਜਾਬ ਦੀ ਬੋਲੀ ਨੂੰ ‘ਪੰਜਾਬੀ’ ਹਾਫ਼ਿਜ਼ ਬਰਖੁਦਾਰ ਦੁਆਰਾ ਕਿਹਾ ਗਿਆ ਸੀ।
ਭਾਸ਼ਾ ਵਿਗਿਆਨੀ ਮੰਨਦੇ ਹਨ ਕਿ ਭਾਰਤੀ ਪਰਿਵਾਰ ਦੀਆਂ ਸਾਰੀਆਂ ਭਾਸ਼ਾਵਾਂ ਤਿੰਨ ਮੁੱਖ ਪੜਾਵਾਂ ਵਿੱਚ ਵਿਕਸਿਤ ਹੋਈਆਂ ਹਨ : ਪੁਰਾਣੀ ਇੰਡੋ-ਆਰੀਅਨ ਜਾਂ ਸੰਸਕ੍ਰਿਤ , ਮੱਧ ਇੰਡੋ-ਆਰੀਅਨ (ਜਿਸ ਵਿੱਚ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਸ਼ਾਮਿਲ ਹਨ ) ਅਤੇ ਨਵੀਂ ਜਾਂ ਆਧੁਨਿਕ ਇੰਡੋ-ਆਰੀਅਨ।
ਇਹ ਮੰਨਿਆ ਜਾਂਦਾ ਹੈ ਕਿ 11ਵੀਂ ਸਦੀ ਦੇ ਆਸ-ਪਾਸ ਪ੍ਰਾਕ੍ਰਿਤ-ਅਪਭ੍ਰੰਸ਼ ਭਾਸ਼ਾਵਾਂ ਦੇ ਵਿਕਾਸ ਦੁਆਰਾ , ਆਰੀਅਨ ਭਾਸ਼ਾਵਾਂ ਦੇ ਪ੍ਰਭਾਵ ਨਾਲ ਇੱਕ ਸੁਤੰਤਰ ਭਾਸ਼ਾ ਵਜੋਂ ਵਿਕਸਤ ਹੋਣ ਲੱਗੀ। ਹਾਲਾਂਕਿ ਪੰਜਾਬੀ ਦਾ ਮੂਲ ਸ੍ਰੋਤ ‘ਵੈਦਿਕ ਸੰਸਕ੍ਰਿਤ’ ਹੈ, ਕਿਉਂਕਿ ਵੇਦਾਂ ਦੀ ਰਚਨਾ ਪੰਜਾਬ ਦੀ ਧਰਤੀ ‘ਤੇ ਹੋਈ।
- ਪੰਜਾਬੀ ਭਾਸ਼ਾ ਦਾ ਵਿਕਾਸ
ਆਧੁਨਿਕ ਪੰਜਾਬੀ ਭਾਸ਼ਾ ਦਾ ਸਭ ਤੋਂ ਪੁਰਾਤਨ ਲਿਖਤੀ ਰੂਪ ਗਿਆਰ੍ਹਵੀਂ-ਬਾਰ੍ਹਵੀਂ ਸਦੀ ਵਿੱਚ ਨਾਥ-ਜੋਗੀਆਂ ਦੀਆਂ ਕਵਿਤਾਵਾਂ ਅਤੇ ਬਾਬਾ ਫ਼ਰੀਦ ਦੀ ਬਾਣੀ ਹੈ । ਬਾਬਾ ਫ਼ਰੀਦ ਨੂੰ ਪੰਜਾਬੀ ਸਾਹਿਤ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ । ਗੁਰੁ ਨਾਨਕ ਕਾਲ ਦੇ ਸੁਨਿਹਰੀ ਯੁੱਗ ਵਿੱਚ ‘ਪੰਜਾਬੀ’ ਦਾ ਭਰਪੂਰ ਵਿਕਾਸ ਹੋਇਆ ਅਤੇ ਅੱਜ ਪੰਜਾਬੀ ਨੂੰ ਉਚੇਰੀ ਸਿੱਖਿਆ ਦਾ ਮਾਧਿਅਮ ਬਣਾਇਆ ਗਿਆ । ਪੰਜਾਬੀ ਭਾਰਤ ਦੀਆਂ 22 ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ । ਇਹ ਦੁਨੀਆਂ ਭਰ ਵਿੱਚ 10 ਕਰੋੜ ਤੋਂ ਵੱਧ ਲੋਕਾਂ ਦੁਆਰਾ ਬੋਲੀ ਜਾਂਦੀ ਹੈ, ਜਿਸ ਵਿੱਚੋਂ ਲਗਭਗ 9 ਕਰੋੜ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਵਿੱਚ ਰਹਿੰਦੇ ਹਨ । ਬਾਕੀ ਇੱਕ ਕਰੋੜ ਲੋਕ ਕੈਨੇਡਾ ਯੂ.ਕੇ. , ਅਮਰੀਕਾ, ਮਲੇਸ਼ੀਆ, ਦੱਖਣੀ ਅਫ਼ਰੀਕਾ, ਯੂ.ਏ.ਈ ਆਦਿ ਦੇਸ਼ਾ ਵਿੱਚ ਫੈਲੇ ਹੋਏ ਹਨ । ਇਸ ਤੋਂ ਇਲਾਵਾ ਹੁਣ ਵਿਦੇਸ਼ਾਂ ਵਿੱਚ ਵੀ ਪੰਜਾਬੀ ਪੜ੍ਹਾਈ ਜਾਣ ਲੱਗ ਪਈ ਹੈ
- ਭਾਸ਼ਾ ਦੀਆਂ ਕਿਸਮਾਂ
ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ
- ਮੌਖਿਕ ਜਾਂ ਬੋਲਚਾਲ ਦੀ ਭਾਸ਼ਾ: ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਜਾਂ ਆਮ ਬੋਲਚਾਲ ਦੀ ਭਾਸ਼ਾ ਨੂੰ ਹੀ ਮੌਖਿਕ ਭਾਸ਼ਾ ਕਿਹਾ ਜਾਂਦਾ ਹੈ। ਮੋਬਾਇਲ ਜਾਂ ਟੈਲੀਫੋਨ ਤੇ ਕੀਤੀ ਗੱਲਬਾਤ ਵੀ ਮੌਖਿਕ ਭਾਸ਼ਾ ਦਾ ਹੀ ਰੂਪ ਹੈ। ਇਹ ਕਿਸੇ ਵਿਆਕਰਨ ਦੇ ਨਿਯਮਾਂ ਵਿੱਚ ਬੰਨ੍ਹੀ ਨਹੀਂ ਹੁੰਦੀ। ਇਹ ਸਾਡੀ ਨਿੱਤ ਦੀ ਜ਼ਰੂਰਤ ਹੈ ਅਤੇ ਇਸਨੂੰ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਉਚਾਰਦਾ ਹੈ। ਸਮੇਂ-ਸਮੇਂ ਤੇ ਸਾਡੀ ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ ਵਿੱਚ ਲੋੜ ਅਨੁਸਾਰ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ।
- ਲਿਖਤੀ ਜਾਂ ਸਾਹਿਤਕ ਭਾਸ਼ਾ: ਜਦੋਂ ਅਸੀਂ ਆਪਣੇ ਮਨ ਦੇ ਭਾਵ ਜਾਂ ਵਿਚਾਰ ਲਿਖ ਕੇ ਕਿਸੇ ਦੂਜੇ ਨਾਲ ਸਾਂਝੇ ਕਰਦੇ ਹਾਂ, ਤਾਂ ਉਸ ਨੂੰ ਲਿਖਤੀ ਭਾਸ਼ਾ ਕਿਹਾ ਜਾਂਦਾ ਹੈ। ਲਿਖਤੀ ਭਾਸ਼ਾ ਵਿਆਕਰਨ ਦੇ ਅਸੂਲਾਂ ਅਤੇ ਨਿਯਮਾਂ ਵਿੱਚ ਬੰਨੀ ਹੋਈ ਹੁੰਦੀ ਹੈ। ਪ੍ਰਦੇਸ਼ ਦੇ ਅਖਬਾਰ, ਕਿਤਾਬਾਂ, ਰਸਾਲੇ ਆਦਿ ਇਸੇ ਲਿਖਤੀ ਭਾਸ਼ਾ ਵਿੱਚ ਛਪਦੇ ਹਨ।
- ਭਾਸ਼ਾ ਦੇ ਦਰਜੇ
- ਮਾਤ-ਭਾਸ਼ਾ: ਉਹ ਭਾਸ਼ਾ, ਜਿਹੜੀ ਅਸੀਂ ਆਪਣੀ ਮਾਂ, ਘਰ, ਪਰਿਵਾਰ ਅਤੇ ਆਲੇ-ਦੁਆਲੇ ‘ਚੋਂ ਸਿੱਖਦੇ ਹਾਂ, ਉਸ ਨੂੰ ਮਾਤ-ਭਾਸ਼ਾ ਕਿਹਾ ਜਾਂਦਾ ਹੈ। ਜਿਵੇਂ: ਪੰਜਾਬੀਆਂ ਦੀ ਮਾਤ-ਭਾਸ਼ਾ ‘ਪੰਜਾਬੀ’ ਹੈ। ਇਸ ਨੂੰ ਗੈਰ ਰਸਮੀ ਭਾਸ਼ਾ ਵੀ ਕਿਹਾ ਜਾਂਦਾ ਹੈ।
- ਰਾਜ-ਭਾਸ਼ਾ: ਕਿਸੇ ਪ੍ਰਾਂਤ, ਰਾਜ ਜਾਂ ਇਲਾਕੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਰਾਜ-ਭਾਸ਼ਾ ਕਿਹਾ ਜਾਂਦਾ ਹੈ। ਜਿਵੇਂ: ‘ਬੰਗਾਲ ਦੀ ਰਾਜ-ਭਾਸ਼ਾ ‘ਬੰਗਾਲੀ’, ‘ਕੇਰਲਾ’ ਦੀ ਰਾਜ-ਭਾਸ਼ਾ ‘ਮਲਿਆਲਮ’, ‘ਪੰਜਾਬ’ ਦੀ ਰਾਜ-ਭਾਸ਼ਾ ‘ਪੰਜਾਬੀ’ ਹੈ
- ਅੰਤਰਰਾਸ਼ਟਰੀ ਭਾਸ਼ਾ: ਜਿਹੜੀ ਭਾਸ਼ਾ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਇੱਕ-ਦੂਜੇ ਨਾਲ ਜੋੜਨ ਦਾ ਕੰਮ ਕਰੇ, ਉਸ ਨੂੰ ਅੰਤਰਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਹੈ। ਜਿਵੇਂ: ਜਦੋਂ ਦੋ ਦੇਸ਼ਾ (ਭਾਰਤ ਤੇ ਜਰਮਨ) ਦੇ ਲੋਕ ਆਪਸ ਵਿੱਚ ਗੱਲਬਾਤ ਕਰਦੇ ਹਨ ਤਾਂ ਉਹ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਦੇ ਹਨ। ਇਸੇ ਲਈ ਅੰਗਰੇਜ਼ੀ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਵੀ ਕਿਹਾ ਜਾਂਦਾ ਹੈ
- ਟਕਸਾਲੀ ਭਾਸ਼ਾ: ਜਿਹੜੀ ਭਾਸ਼ਾ ਸਰਕਾਰੀ ਕੰਮ-ਕਾਜ, ਸਿੱਖਿਆ ਅਤੇ ਮੀਡੀਆ ਦੇ ਖੇਤਰ ਵਿੱਚ ਵਰਤੀ ਜਾਂਦੀ ਹੈ, ਉਸ ਨੂੰ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ। ਜਿਵੇਂ: ਰੇਡੀਓ, ਟੀ.ਵੀ., ਅਖ਼ਬਾਰ ਆਦਿ ਵਿੱਚ ਸੰਚਾਰ ਦੇ ਮਾਧਿਅਮ ਵਜੋਂ ਵਰਤੀ ਜਾਣ ਲਈ ਪ੍ਰਵਾਨ ਕੀਤੀ ਗਈ ਭਾਸ਼ਾ। ਪੰਜਾਬੀ ਦੀ ਟਕਸਾਲੀ ਭਾਸ਼ਾ ‘ਮਾਝੀ’ ਹੈ।
- ਉਪ-ਭਾਸ਼ਾ: ਕਿਸੇ ਇਕ ਖੇਤਰ ਵਿੱਚ ਆਮ ਲੋਕਾਂ ਦੁਬਾਰਾ ਬੋਲੀ ਜਾਣ ਵਾਲੀ ਬੋਲਚਾਲ ਦੀ ਭਾਸ਼ਾ ਨੂੰ ਉਪ-ਭਾਸ਼ਾ ਕਿਹਾ ਜਾਂਦਾ ਹੈ। ਜਿਵੇਂ, ਮਾਝੀ, ਦੁਆਬੀ, ਮਲਵਈ ਆਦਿ।
6.ਪੰਜਾਬੀ ਭਾਸ਼ਾ ਦੀਆਂ ਉਪ-ਭਾਸ਼ਾਵਾਂ
ਉਪ-ਭਾਸ਼ਾ ਨੂੰ ਅੰਗਰੇਜ਼ੀ ਵਿੱਚ ‘DIALECT’ ਕਿਹਾ ਜਾਂਦਾ ਹੈ। ਭਾਸ਼ਾ ਦਾ ਖੇਤਰ ਉਪ-ਭਾਸ਼ਾ ਨਾਲੋਂ ਵਿਸ਼ਾਲ ਹੁੰਦਾ ਹੈ, ਫਿਰ ਵੀ ਵਿਅਕਤੀ ਵਿਸ਼ੇਸ਼ ਦਾ ਭਾਸ਼ਾ ਨਾਲੋ ਉਪ-ਭਾਸ਼ਾ ਨਾਲ ਨੇੜੇ ਦਾ ਰਿਸ਼ਤਾ ਹੁੰਦਾ ਹੈ।
ਕਿਸੇ vI ਭਾਸ਼ਾ ਜਾਂ ਬੋਲੀ ਦੇ ਬੋਲ-ਚਾਲ ਦੇ ਸਥਾਨਕ ਜਾਂ ਇਲਾਕਾਈ ਰੂਪ ਨੂੰ ਉਪ-ਭਾਸ਼ਾ ਜਾਂ ਉਪ ਬੋਲੀ ਕਿਹਾ ਜਾਂਦਾ ਹੈ। ਇਹ ਵਿਸ਼ੇਸ਼ ਤੌਰ ‘ਤੇ ਥਾਂ-ਪਰ-ਥਾਂ ਮਨੁੱਖ ਦੇ ਉਚਾਰਣ ਦੇ ਅਨੁਸਾਰ ਬਦਲਦੀ ਰਹਿੰਦੀ ਹੈ। ਇਹ ਬੋਲੀਆਂ ਭਗੋਲਿਕ, ਆਰਥਿਕ ਅਤੇ ਸਮਾਜਕ ਹਾਲਾਤ ਮੁਤਾਬਕ ਮਨੁੱਖੀ ਭਿੰਨਤਾ ਅਤੇ ਗੁਆਂਢੀ ਬੋਲੀਆਂ ਦੇ ਪ੍ਰਭਾਵ ਕਾਰਣ ਹੋਂਦ ਵਿਚ ਆਉਂਦੀਆਂ ਹਨ।
ਪੰਜਾਬੀ ਭਾਸ਼ਾ ਦੀਆਂ ਬਹੁਤ ਸਾਰੀਆਂ ਉਪ-ਭਾਸ਼ਾਵਾਂ ਹਨ। 1947 ਤੋਂ ਪਹਿਲਾਂ ਪਾਕਿਸਤਾਨ ਅਤੇ ਭਾਰਤ ਵਿੱਚ ਪੰਜਾਬੀ ਭਾਸ਼ਾ ਸਾਂਝੇ ਤੌਰ ‘ਤੇ ਬੋਲੀ ਜਾਂਦੀ ਸੀ। 1947 ਤੋਂ ਬਾਅਦ ਰਾਜਨੀਤਕ ਤੌਰ ‘ਤੇ ਦੋ ਹਿੱਸਿਆਂ ਵਿਚ ਵੰਡੀ ਗਈ। ਭਾਰਤ ਵਿੱਚ ਪੰਜਾਬੀ ਦੀਆਂ ਮੁੱਖ ਬੋਲੀਆਂ ਵਿੱਚ ਮਾਝੀ, ਦੁਆਬੀ, ਮਲਵਈ ਅਤੇ ਪੁਆਧੀ ਸ਼ਾਮਲ ਹੈ। ਪਾਕਿਸਤਾਨ ਵਿੱਚ, ਖੇਤਰੀ ਸਿੰਧੀ ਭਾਸ਼ਾ ਮੁੱਖ ਪੰਜਾਬੀ ਭਾਸ਼ਾ ਨੂੰ ਪ੍ਰਭਾਵਿਤ ਕਰਦੀ ਹੈ। ਜਿਸ ਦੇ ਨਤੀਜੇ ਵਜੋਂ ਮਾਝੀ, ਪੋਠੋਹਾਰੀ, ਹਿੰਦਕੋ ਅਤੇ ਮੁਲਤਾਨੀ ਵਰਗੀਆਂ ਉਪ-ਬੋਲੀਆਂ ਬਣ ਜਾਂਦੀਆਂ ਹਨ।
ਇਨ੍ਹਾਂ ਵਿੱਚੋਂ ਕੁੱਝ ਉਪ-ਭਾਸ਼ਾਵਾਂ ਨੂੰ ਵਿਸਥਾਰ ਸਹਿਤ ਦੱਸਿਆ ਗਿਆ ਹੈ
- ਮਾਝੀ: ਇਹ ਉਪ-ਭਾਸ਼ਾ ਭਾਰਤੀ ਪੰਜਾਬ ਦੇ ਰਾਵੀ ਅਤੇ ਬਿਆਸ ਨਦੀਆਂ ਦੇ ਵਿਚਕਾਰ ਸਥਿਤ ਚਾਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ: ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਪਠਾਨਕੋਟ। ਇਸ ਨੂੰ ਪੰਜਾਬ ਦੀ ਟਕਸਾਲੀ ਭਾਸ਼ਾ ਜਾ ਕਾਰ-ਵਿਹਾਰ ਦੀ ਭਾਸ਼ਾ ਵੀ ਕਿਹਾ ਜਾਂਦਾ ਹੈ।
a.ਪਛਾਣ: ਮਾਝੀ ਉਪ-ਭਾਸ਼ਾ ਵਿੱਚ ਸ਼ਬਦਾਂ ਦੇ ਵਿਚਕਾਰ ਅਤੇ ਅਖੀਰ ਵਿੱਚ ‘ਹ’ ਧੁਨੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜਿਵੇਂ: ‘ਸ਼ਹਿਰ’ ਨੂੰ ‘ਸ਼ੈਅਰ’ ਅਤੇ ‘ਸਹੁਰਾ’ ਨੂੰ ‘ਸਉਰਾ’ ਕਿਹਾ ਜਾਂਦਾ ਹੈ।
- ਦੁਆਬੀ: ਦੋ ਦਰਿਆਵਾਂ ਦੇ ਵਿਚਕਾਰ ਵਾਲੇ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ ਹੈ। ਇਹ ਉਪ-ਭਾਸ਼ਾ ਭਾਰਤੀ ਪੰਜਾਬ ਦੇ ਬਿਆਸ ਅਤੇ ਸਤਲੁਜ ਵਿਚਕਾਰ ਸਥਿਤ ਚਾਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ: ਜਲੰਧਰ, ਕਪੂਰਥਲਾ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ।
- ਪਛਾਣ: ਦੁਆਬੀ ਉਪ-ਭਾਸ਼ਾ ਵਿੱਚ ‘ਵ’ ਦੀ ਥਾਂ ਤੇ ‘ਬ’ ਅਤੇ ‘ਸ’ ਦੀ ਥਾਂ ਤੇ ‘ਸ਼’ ਧੁਨੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ: ‘ਵੱਡਾ’ ਨੂੰ ‘ਬੱਡਾ’ ਕਿਹਾ ਜਾਂਦਾ ਹੈ।
- ਮਲਵਈ: ਪੰਜਾਬ ਦੇ ਮਾਲਵੇ ਇਲਾਕੇ ਵਿੱਚ ਮਲਵਈ ਉਪ-ਭਾਸ਼ਾ ਬੋਲੀ ਜਾਂਦੀ ਹੈ। ਇਹ ਖੇਤਰ ਘੱਗਰ ਨਦੀ ਦੇ ਖੱਬੇ ਵੱਲ ਅਤੇ ਸਤਲੁਜ ਪਾਰ ਦੱਖਣ ਵੱਲ ਦੇ ਇਲਾਕੇ ਵਾਲਾ ਹੈ। ਮਲਵਈ ਫ਼ਿਰੋਜ਼ਪੁਰ, ਬਠਿੰਡਾ, ਫਰੀਦਕੋਟ, ਲੁਧਿਆਣਾ, ਪਟਿਆਲਾ, ਮੋਗਾ, ਮੁਕਤਸਰ ਆਦਿ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ।
- ਪਛਾਣ: ਮਲਵਈ ਉਪ-ਭਾਸ਼ਾ ਵਿੱਚ ‘ਵ’ ਦੀ ਥਾਂ ਤੇ ‘ਮ’ ਧੁਨੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ: ‘ਤੀਵੀਂ’ ਨੂੰ ‘ਤੀਮੀਂ’ ਅਤੇ ‘ਜਾਵਾਂਗਾ’ ਨੂੰ ‘ਜਾਮਾਗਾਂ’ ਕਿਹਾ ਜਾਂਦਾ ਹੈ। ਇਥੇ ਲੋਕ ਲੱਭਿਆਂ ਨੂੰ ਥਿਆਇਆ, ਬੱਚੇ ਨੂੰ ਜੁਆਕ, ਤੁਹਾਡੇ ਨੂੰ ਥੋਡੇ ਕਹਿੰਦੇ hn ।
- ਪੁਆਧੀ: ਪੁਆਧੀ ਭਾਸ਼ਾ ਦੀ ਵਰਤੋਂ ਕਰਨ ਵਾਲਿਆ ਖੇਤਰਾਂ ਵਿੱਚ ਰੋਪੜ ਤੋਂ ਲੈ ਕੇ ਅੰਬਾਲਾ ਦੇ ਕੁੱਝ ਇਲਾਕੇ, ਪਟਿਆਲਾ ਅਤੇ ਫਤਿਆਬਾਦ ਦੇ ਕੁੱਝ ਇਲਾਕੇ, ਜ਼ਿਲ੍ਹਾ ਲੁਧਿਆਣਾ ਅਤੇ ਸੰਗਰੂਰ ਦੇ ਕੁੱਝ ਇਲਾਕੇ ਅਤੇ ਸਤਲੁਜ ਦੇ ਪੂਰਬੀ ਇਕਾਂਤ ਵਾਲੇ ਇਲਾਕੇ ਸ਼ਾਮਲ ਹਨ। ਘੱਗਰ ਨਦੀ ਦੇ ਪੂਰਬ ਵੱਲ ਹਿਸਾਰ ਤੱਕ ਦਾ ਇਲਾਕੇ ਨੂੰ ‘ਪੁਆਧ’ ਦਾ ਇਲਾਕਾ ਆਖਿਆ ਜਾਂਦਾ ਹੈ।
- ਪਛਾਣ: ਇਥੋਂ ਦੇ ਲੋਕ ‘ਉਹ ਦਾ’ ਨੂੰ ‘ਉਦਾ’ ਬੋਲਦੇ ਹਨ। ਇਸ ਤੋਂ ਇਲਾਵਾ ‘ਸੀ’, ‘ਸਨ’ ਕਿਰਿਆਵਾਂ ਨੂੰ ‘ਤੀ’ ‘ਤੀਆਂ’, ਅਤੇ ‘ਤੇ’ ਵਿੱਚ ਬਦਲ ਦਿੰਦੇ ਹਨ। ਜਿਵੇਂ: ਗਏ ਤੀ । ਇਸ ਵਿੱਚ ਥਾਰੇ, ਇਬਕੇ, ਬੀਰ, ਈਹਾਂ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ।
- ਪਠੋਹਾਰੀ: ਪੋਠੋਹਾਰੀ ਉਪ-ਭਾਸ਼ਾ ਪਾਕਿਸਤਾਨ ਪੰਜਾਬ ਵਿੱਚ ਜਿਹਲਮ ਦੇ ਪੂਰਬੀ ਖੇਤਰ ਅਤੇ ਜ਼ਿਲ੍ਹਾ ਰਾਵਲਪਿੰਡੀ ਦੇ ਮੈਦਾਨੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਇਹ ਕਸ਼ਮੀਰ ਦੇ ਨਾਲ ਲਗਦੇ ਕੁੱਝ ਇਲਾਕਿਆਂ ਵਿੱਚ ਵੀ ਬੋਲੀ ਜਾਂਦੀ ਹੈ। ਇਸ ਭਾਸ਼ਾ ਦੀ ਸ਼ਬਦਾਵਲੀ ਮਾਝੀ ਅਤੇ ਮਲਵਈ ਨਾਲ ਮਿਲਦੀ ਜੁਲਦੀ ਹੈ।
- ਪਛਾਣ: ਇੱਥੇ ਦੇ ਲੋਕ ਸ਼ਬਦਾਂ ਨੂੰ ਦਬਾਅ ਪਾ ਕੇ ਅਧੱਕ ਦੀ ਵਰਤੋਂ ਨਾਲ ਬੋਲਦੇ ਹਨ। ਜਿਵੇਂ: ਪਤਾ ਨੂੰ ਪੱਤਾ ਅਤੇ ਕਿਲਾ ਨੂੰ ਕਿੱਲਾ ਆਦਿ। ਇਥੋਂ ਦੇ ਲੋਕ ਕਿੱਥੇ ਨੂੰ ਕੁਥੇ, ‘ਸਾਡੇ’ ਦੀ ਥਾਂ ‘ਅਸਾਂ’, ‘ਆਉਣ ਜਾਣ’ ਨੂੰ ‘ਅਛਣਾ ਗੁਛਣਾ’ ਬੋਲਦੇ ਹਨ।
- ਮੁਲਤਾਨੀ: ਮੁਲਤਾਨੀ ਉਪ-ਭਾਸ਼ਾ ਬਹਾਵਲਪੁਰ, ਮੁਜੱਫਰਗੜ੍ਹ, ਮੁਲਤਾਨ, ਮੀਆਂਵਾਲ, ਸ਼ੇਖੂਪੁਰਾ, ਮਿੰਟਗੁਮਰੀ ਵਿੱਚ ਬੋਲੀ ਜਾਂਦੀ ਹੈ। ਮੁਲਤਾਨੀ ਉਪ-ਭਾਸ਼ਾ ਪਾਕਿਸਤਾਨੀ ਪੰਜਾਬੀ ਦਾ ਟਕਸਾਲੀ ਰੂਪ ਹੈ। ਇਹ ਉਪ ਬੋਲੀ ਪਾਕਿਸਤਾਨ ਦੇ ਜ਼ਿਆਦਤਰ ਖੇਤਰ ਵਿੱਚ ਬੋਲੀ ਜਾਂਦੀ ਹੈ।
- ਪਛਾਣ: ਇਸ ਬੋਲੀ ਵਿੱਚ ਉਸ ਨੇ ‘ਆਖਿਆ’ ਦੀ ਥਾਂ ‘ਆਖਿਉਸ’ ਕਿਹਾ ਜਾਂਦਾ ਹੈ। ਮੁਲਤਾਨੀ ਵਿਚ ‘ਦ’ ਨੂੰ ‘ਡ’ ਆਖਿਆ ਜਾਂਦਾ ਹੈ। ਜਿਵੇਂ ਦੁੱਖ ਨੂੰ ਡੁੱਖ, ਦੇਖਿਆ ਨੂੰ ਡਿੱਠਾ ਆਦਿ ਲਿਖਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਨੇ ਸਬੰਧਕ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜਿਵੇਂ: ਬੱਚੇ ਪਾਣੀ ਪੀਤਾ। ਇਸ ਉਪ-ਭਾਸ਼ਾ ਵਿੱਚ ਤੈਂਡਾ, ਏਰਾ, ਅਸਾਂ, ਊਹਾ ਅਤੇ ਮੈਂਡਾ ਆਦਿ ਸ਼ਬਦਾ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਬੋਲੀ ਵਿੱਚ ਮੁੰਡੇ ਨੂੰ ਛੋਕਰ ਕਿਹਾ ਜਾਂਦਾ ਹੈ।
- ਡੋਗਰੀ ਅਤੇ ਪੁਣਛੀ: ਇਹ ਦੋਵੇਂ ਉਪ-ਭਾਸ਼ਾਵਾਂ ਜੰਮੂ-ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼) ਅਤੇ ਕਾਗੜਾਂ ਵਿੱਚ ਬੋਲੀਆਂ ਜਾਂਦੀਆਂ ਹਨ। ਇਹ ਕਨੂਆ, ਸਿਆਲਕੋਟ ਅਤੇ ਊਧਮਪੁਰ ਜ਼ਿਲ੍ਹਿਆਂ ਦੇ ਇਲਾਕਿਆਂ ਵਿੱਚ ਵੀ ਬੋਲੀਆਂ ਜਾਂਦੀਆਂ ਹਨ।
a.ਪਛਾਣ: ਇੱਥੋਂ ਦੀ ਭਾਸ਼ਾ ਵਿੱਚ ਕਿਰਿਆ ਦੇ ਨਾਲ ‘ਦੇ’ ਸ਼ਬਦ ਦੀ ਵਰਤੋਂ ਫਾਲਤੂ ਕੀਤੀ ਜਾਂਦੀ ਹੈ। ਜਿਵੇਂ: ਗਏ ਦੇ ਨੇ ਆਇਆ ਦਾ ਏ !
7. ਟਕਸਾਲੀ ਪੰਜਾਬੀ
ਪੰਜਾਬੀ ਭਾਸ਼ਾ ਅਤੇ ਉਸ ਦੀਆਂ ਉਪਭਾਸ਼ਾਵਾਂ ਦੇ ਸੰਬੰਧ ਵਿੱਚ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਉਪਭਾਸ਼ਾਵਾਂ ਆਮ ਤੌਰ ‘ਤੇ ਬੋਲ-ਚਾਲੀ ਰੂਪ ਵਿੱਚ ਹੀ ਵਿਚਰਦੀਆਂ ਹਨ, ਲੇਕਿਨ ਪੰਜਾਬੀ ਦਾ ਜਿਹੜਾ ਭਾਸ਼ਾ-ਰੂਪ ਆਮ ਕਰਕੇ ਲਿਖਣ ਵਿੱਚ ਆਉਂਦਾ ਹੈ ਅਤੇ ਜਿਸ ਨੂੰ ਭਾਰਤੀ ਪੰਜਾਬੀ ਵਿੱਚ ਸਿੱਖਿਆ, ਪਰੀਖਿਆ, ਉਚੇਰੀ-ਵਿੱਦਿਆ, ਸਾਹਿਤ, ਗਿਆਨ-ਵਿਗਿਆਨ, ਰਾਜ ਪ੍ਰਬੰਧ ਅਤੇ ਰੋਸ਼ ਸਰਕਾਰੀ ਕਾਰ-ਵਿਹਾਰ ਦਾ ਮਾਧਿਅਮ ਸਵੀਕਾਰ ਕੀਤਾ ਗਿਆ ਹੈ, ਉਹ ਭਾਸ਼ਾ-ਰੂਪ ਹੈ – ਟਕਸਾਲੀ ਪੰਜਾਬੀ। ਇਸ ਨੂੰ ਕੇਂਦਰੀ ਪੰਜਾਬੀ ਤੇ ਸਾਹਿਤਿਕ ਪੰਜਾਬੀ ਵੀ ਕਿਹਾ ਜਾਂਦਾ ਹੈ। ਟਕਸਾਲੀ ਪੰਜਾਬੀ, ਸਾਰੀਆਂ ਉਪਭਾਸ਼ਾਵਾਂ ਦੇ ਕੇਂਦਰ ਵਿੱਚ ਖੜ੍ਹੀ ਹੈ ਅਤੇ ਇਹ ਸਾਰੀਆਂ ਉਪਭਾਸ਼ਾਵਾਂ ਨਾਲ ਗੂੜ੍ਹਾ ਸੰਬੰਧ ਰੱਖਦੀ ਹੈ।
–
ਟਕਸਾਲੀ ਪੰਜਾਬੀ ਦਾ ਆਧਾਰ ਦੇਸ ਵੰਡ ਤੋਂ ਪਹਿਲਾਂ ਭਾਵੇਂ ਮਾਝੀ ਉਪਭਾਸਾ ਰਿਹਾ ਹੈ ਪਰ ਹੁਣ ਇਹ ਹੋਰ ਪੰਜਾਬੀ ਉਪਭਾਸ਼ਾਵਾਂ ਦੀ ਪ੍ਰਤਿਨਿਧਤਾ ਕਰਦੀ ਹੈ ਕਿਉਂਕਿ ਇਹ ਟਕਸਾਲੀ ਪੰਜਾਬੀ ਸਾਰੀਆਂ ਵਿੱਚੋਂ ਇੱਕ ਮਿਆਰੀ ਤੇ ਮੁਖ “ਭਾਸ਼ਾ” ਵਜੋਂ ਉੱਭਰੀ ਹੈ।
ਪੰਜਾਬ (ਭਾਰਤ) ਦੀਆਂ ਉਪ ਬੋਲੀਆਂ
|
ਉਪ ਭਾਸ਼ਾ |
ਖੇਤਰ |
|
ਮਾਝੀ |
ਅੰਮ੍ਰਿਤਸਰ,ਤਰਨਤਾਰਨ ਸਾਹਿਬ, ਅਤੇ ਗੁਰਦਾਸਪੁਰ |
|
ਦੁਆਬੀ |
ਜਲੰਧਰ, ਨਵਾਂ ਸ਼ਹਿਰ, ਕਪੂਰਥਲਾ ਅਤੇ ਹੁਸ਼ਿਆਰਪੁਰ |
|
ਪੁਆਧੀ |
ਖਰੜ, ਕੁਰਾਲੀ, ਰੋਪੜ, ਨੂਰਪੁਰਬੇਦੀ, ਮੋਰਿੰਡਾ, ਪਾਇਲ, ਰਾਜਪੁਰਾ ਅਤੇ ਸਮਰਾਲਾ, ਪਟਿਆਲਾ, ਆਨੰਦਪੁਰ ਸਾਹਿਬ |
|
ਮਲਵਈ |
ਲੁਧਿਆਣਾ, ਮੋਗਾ, ਸੰਘਰੂਰ, ਬਰਨਾਲਾ, ਫਰੀਦਕੋਟ, ਪਟਿਆਲਾ, ਫਤਿਹਗੜ ਸਾਹਿਬ, ਮਾਨਸਾ, ਮੁਕਤਸਰ, ਬਠਿੰਡਾ, ਮਾਲੇਰਕੋਟਲਾ, ਰੋਪੜ ਅਤੇ ਫਿਰੋਜ਼ਪੁਰ |
8.ਗੁਰਮੁਖੀ ਵਰਣਮਾਲਾ
ਭਾਰਤ ਵਿੱਚ ਸਿੱਖ ਪੰਜਾਬੀ ਨੂੰ ਆਪਣੀ ਪ੍ਰਮੁੱਖ ਭਾਸ਼ਾ ਵਜੋਂ ਬੋਲਦੇ ਹਨ, ਇਸ ਲਈ ਉਨ੍ਹਾਂ ਦੀ ਪਵਿੱਤਰ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਨੂੰ ਪੰਜਾਬੀ ਭਾਸ਼ਾ ਦੀ ਗੁਰਮੁਖੀ ਵਰਣਮਾਲਾ ਵਿੱਚ ਲਿਖਿਆ ਗਿਆ ਹੈ। ਗੁਰਮੁਖੀ ਵਰਣਮਾਲਾ ਲੰਡਾ ਵਰਣਮਾਲਾ ਤੋਂ ਲਈ ਗਈ ਹੈ, ਜਿਸ ਦੀਆਂ ਜੜ੍ਹਾਂ ਬ੍ਰਾਹਮੀ ਵਰਣਮਾਲਾ ਵਿੱਚ ਹਨ। ਦੂਜੇ ਸਿੱਖ ਗੁਰੂ ਅੰਗਦ ਦੇਵ ਜੀ (1539-1552) ਨੇ ‘ਗੁਰੂ ਦੇ ਮੂੰਹ ਨਾਅਰੇ ਨੂੰ ਜਨਮ ਦਿੰਦੇ ਹੋਏ, ਪਵਿੱਤਰ ਗ੍ਰੰਥ ਲਿਖਣ ਦੇ ਸਪੱਸ਼ਟ audyS leI ਗੁਰਮੁਖੀ ਵਰਣਮਾਲਾ ਨੂੰ ਇਸਦਾ ਮੌਜੂਦਾ ਰੂਪ ਦਿੱਤਾ। ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਤੋਂ ਮੌਜੂਦ ਅੱਖਰਾਂ ਨੂੰ ਇੱਕ ਨਵਾਂ ਰੂਪ ਅਤੇ ਤਰਤੀਬ ਦਿੱਤੀ।
ਆਧੁਨਿਕ ਗੁਰਮੁਖੀ ਵਿੱਚ 3 ਸ੍ਵਰ ਅਤੇ 32 ਵਿਅੰਜਨ ਹਨ। ਨਾਲ ਹੀ, ਨਵੀਆਂ ਧੁਨੀਆਂ ਨੂੰ ਦਰਸਾਉਣ ਲਈ ਪਹਿਲਾਂ ਤੋਂ ਮੌਜੂਦ ਵਿਅੰਜਨਾਂ ਦੇ ਹੇਠਾਂ ਬਿੰਦੀ ਦੀ ਵਰਤੋਂ ਕਰਕੇ 6 ਨਵੇਂ ਅੱਖਰ ਵੀ ਬਣਾਏ ਗਏ ਹਨ।
ਪਾਕਿਸਤਾਨੀ ਪੰਜਾਬੀ ਆਪਣੇ ਖੇਤਰ ਵਿੱਚ ਮੁਸਲਿਮ ਅਤੇ ਬਾਅਦ ਵਿੱਚ ਮੁਗਲ ਸਾਮਰਾਜ ਦੇ ਸਮੇਂ ਤੋਂ ਸ਼ਾਹਮੁਖੀ ਵਰਣਮਾਲਾ ਦੀ ਵਰਤੋਂ ਕਰਦੇ ਆ ਰਹੇ ਹਨ। ਸ਼ਾਹਮੁਖੀ ਦਾ ਅਰਥ ‘ਰਾਜੇ ਦੇ ਮੂੰਹੋਂ’ ਹੈ। ਸ਼ਾਹਮੁਖੀ ਫ਼ਾਰਸੀ – ਨਸਤਾਲਿਕ ਵਰਣਮਾਲਾ ਤੋਂ ਬਣਾਈ ਗਈ ਹੈ। ਇਸ ਨੂੰ ਲਿਖਣ ਦੀ ਦਿਸ਼ਾ ਸੱਜੇ ਤੋਂ ਖੱਬੇ ਹੈ, ਜਦੋਂ ਕਿ ਗੁਰਮੁਖੀ ਖੱਬੇ ਤੋਂ ਸੱਜੇ ਲਿਖੀ ਜਾਂਦੀ ਹੈ।

